ਯਸ਼ਾਯਾਹ 14

ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ: ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ! ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!

Isaiah 14:4 (UKJV) That you shall take up this proverb against the king of Babylon, and say, How has the oppressor ceased! the golden city ceased!

2ਕੌਮਾਂ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ। ਅਤੇ ਇਸਰਾਏਲ ਕੌਮਾਂ ਉੱਤੇ ਕਬਜ਼ਾ ਕਰ ਲਵੇਗਾ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਆਪਣੇ ਦਾਸ ਅਤੇ ਦਾਸੀਆਂ ਕਰ ਕੇ ਯਾਹਵੇਹ ਦੀ ਧਰਤੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ। ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।

3ਜਿਸ ਦਿਨ ਯਾਹਵੇਹ ਤੁਹਾਨੂੰ ਤੁਹਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਅਤੇ ਤੁਹਾਡੇ ਕੋਲੋ ਕਰਵਾਈ ਗਈ ਕਠੋਰ ਮਿਹਨਤ ਤੋਂ ਛੁਟਕਾਰਾ ਦੇਵੇਗਾ,

4ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ: ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ! ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!

5ਯਾਹਵੇਹ ਨੇ ਦੁਸ਼ਟਾਂ ਦੀ ਲਾਠੀ, ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,

6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.