ਯਸ਼ਾਯਾਹ 14

ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

Isaiah 14:6 (UKJV) He who stroke the people in wrath with a continual stroke, he that ruled the nations in anger, is persecuted, and none hinders.

4ਫਿਰ ਤੂੰ ਬਾਬੇਲ ਦੇ ਰਾਜੇ ਦੇ ਵਿਰੁੱਧ ਇਹ ਤਾਹਨਾ ਮਾਰੀ ਅਤੇ ਆਖੀ: ਦੁੱਖ ਦੇਣ ਵਾਲੇ ਦਾ ਕਿਵੇਂ ਅੰਤ ਹੋ ਗਿਆ ਹੈ! ਉਸ ਦਾ ਕਹਿਰ ਕਿਵੇਂ ਮੁੱਕ ਗਿਆ ਹੈ!

5ਯਾਹਵੇਹ ਨੇ ਦੁਸ਼ਟਾਂ ਦੀ ਲਾਠੀ, ਹਾਕਮਾਂ ਦੇ ਰਾਜਦੰਡ ਨੂੰ ਤੋੜ ਦਿੱਤਾ ਹੈ,

6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।

7ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ; ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

8ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀ ਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ, “ਜਦੋਂ ਦਾ ਤੂੰ ਡਿੱਗਿਆ, ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.