ਯਸ਼ਾਯਾਹ 14

ਹੇਠਾਂ ਮੁਰਦਿਆਂ ਦਾ ਰਾਜ ਤੁਹਾਡੇ ਆਉਣ ਤੇ ਤੁਹਾਨੂੰ ਮਿਲਣ ਲਈ ਅਸਥਿਰ ਹੈ; ਕਿ ਤੇਰੇ ਆਉਣ ਤੇ ਤੈਨੂੰ ਮਿਲਣ; ਉਹ ਤੇਰੇ ਲਈ ਮਰਿਆ ਹੋਇਆ ਸਾਰੇ ਆਤਮਵਾਂ ਨੂੰ; ਸਾਰੇ ਜਿਹੜੇ ਧਰਤੀ ਦੇ ਸਰਦਾਰ ਸਨ; ਇਹ ਉਨ੍ਹਾਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦਾ ਹੈ ਉਹ ਸਾਰੇ ਜਿਹੜੇ ਕੌਮਾਂ ਦੇ ਰਾਜੇ ਸਨ।

Isaiah 14:9 (UKJV) Hell from beneath is moved for you to meet you at your coming: it stirs up the dead for you, even all the chief ones of the earth; it has raised up from their thrones all the kings of the nations.

7ਸਾਰੀ ਧਰਤੀ ਅਰਾਮ ਅਤੇ ਸ਼ਾਂਤੀ ਵਿੱਚ ਹੈ; ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।

8ਇੱਥੋਂ ਤੱਕ ਕਿ ਲਬਾਨੋਨ ਦੀ ਦਿਆਰ ਅਤੇ ਸਰੂ ਦੇ ਰੁੱਖ ਵੀ ਤੇਰੇ ਉੱਤੇ ਖੁਸ਼ ਹੁੰਦੇ ਅਤੇ ਆਖਦੇ ਹਨ, “ਜਦੋਂ ਦਾ ਤੂੰ ਡਿੱਗਿਆ, ਕੋਈ ਸਾਨੂੰ ਵੱਢਣ ਲਈ ਨਹੀਂ ਆਉਂਦਾ।”

9ਹੇਠਾਂ ਮੁਰਦਿਆਂ ਦਾ ਰਾਜ ਤੁਹਾਡੇ ਆਉਣ ਤੇ ਤੁਹਾਨੂੰ ਮਿਲਣ ਲਈ ਅਸਥਿਰ ਹੈ; ਕਿ ਤੇਰੇ ਆਉਣ ਤੇ ਤੈਨੂੰ ਮਿਲਣ; ਉਹ ਤੇਰੇ ਲਈ ਮਰਿਆ ਹੋਇਆ ਸਾਰੇ ਆਤਮਵਾਂ ਨੂੰ; ਸਾਰੇ ਜਿਹੜੇ ਧਰਤੀ ਦੇ ਸਰਦਾਰ ਸਨ; ਇਹ ਉਨ੍ਹਾਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦਾ ਹੈ ਉਹ ਸਾਰੇ ਜਿਹੜੇ ਕੌਮਾਂ ਦੇ ਰਾਜੇ ਸਨ।

10ਉਹ ਸਾਰੇ ਉੱਤਰ ਦੇਣਗੇ, ਉਹ ਤੁਹਾਨੂੰ ਆਖਣਗੇ, “ਤੁਸੀਂ ਵੀ ਨਿਰਬਲ ਹੋ ਗਏ ਹੋ। ਤੁਸੀਂ ਵੀ ਸਾਡੇ ਵਰਗੇ ਹੋ ਗਏ ਹੋ।”

11ਤੁਹਾਡੀਆਂ ਸਾਰੀਆਂ ਰੌਣਕਾਂ ਨੂੰ ਕਬਰ ਵਿੱਚ ਉਤਾਰ ਦਿੱਤਾ ਗਿਆ ਹੈ, ਤੁਹਾਡੀਆਂ ਰਬਾਬਾਂ ਦੇ ਸ਼ੋਰ ਵੀ ਨਾਲ ਹੀ; ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.