ਯਸ਼ਾਯਾਹ 16

ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ, ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ; ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।

Isaiah 16:10 (UKJV) And gladness is taken away, and joy out of the plentiful field; and in the vineyards there shall be no singing, neither shall there be shouting: the treaders shall tread out no wine in their presses; I have made their vintage shouting to cease.

8ਹੇਸ਼ਬੋਨ ਦੇ ਖੇਤ, ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ, ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ, ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ, ਅਤੇ ਮਾਰੂਥਲ ਵੱਲ ਫੈਲ ਗਈਆਂ। ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।

9ਇਸ ਲਈ ਮੈਂ ਸਿਬਮਾਹ ਦੀਆਂ ਵੇਲਾਂ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ। ਹੇਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਹੰਝੂਆਂ ਨਾਲ ਭਿਉਂ ਦਿਆਂਗਾ! ਤੁਹਾਡੇ ਪੱਕੇ ਹੋਏ ਫਲ ਅਤੇ ਤੁਹਾਡੀਆਂ ਫ਼ਸਲਾਂ ਉੱਤੇ ਖੁਸ਼ੀ ਦੇ ਜੈਕਾਰੇ ਸ਼ਾਂਤ ਹੋ ਗਏ ਹਨ।

10ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ, ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ; ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।

11ਮੇਰਾ ਦਿਲ ਮੋਆਬ ਲਈ ਰਬਾਬ ਵਾਂਗ ਵਿਰਲਾਪ ਕਰਦਾ ਹੈ, ਮੇਰਾ ਦਿਲ ਕੀਰ ਹੇਰਾਸੇਥ ਲਈ ਵੀ।

12ਜਦੋਂ ਮੋਆਬ ਆਪਣੇ ਉੱਚੇ ਸਥਾਨ ਉੱਤੇ ਪ੍ਰਗਟ ਹੁੰਦਾ ਹੈ, ਉਹ ਸਿਰਫ ਆਪਣੇ ਆਪ ਨੂੰ ਪਹਿਨਦੀ ਹੈ; ਜਦੋਂ ਉਹ ਆਪਣੇ ਧਰਮ ਅਸਥਾਨ ਤੇ ਪ੍ਰਾਰਥਨਾ ਕਰਨ ਜਾਂਦੀ ਹੈ, ਇਸਦਾ ਕੋਈ ਲਾਭ ਨਹੀਂ ਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.