ਯਸ਼ਾਯਾਹ 16

ਮੇਰਾ ਦਿਲ ਮੋਆਬ ਲਈ ਰਬਾਬ ਵਾਂਗ ਵਿਰਲਾਪ ਕਰਦਾ ਹੈ, ਮੇਰਾ ਦਿਲ ਕੀਰ ਹੇਰਾਸੇਥ ਲਈ ਵੀ।

Isaiah 16:11 (UKJV) Wherefore my bowels shall sound like an harp for Moab, and mine inward parts for Kirharesh.

9ਇਸ ਲਈ ਮੈਂ ਸਿਬਮਾਹ ਦੀਆਂ ਵੇਲਾਂ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ। ਹੇਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਹੰਝੂਆਂ ਨਾਲ ਭਿਉਂ ਦਿਆਂਗਾ! ਤੁਹਾਡੇ ਪੱਕੇ ਹੋਏ ਫਲ ਅਤੇ ਤੁਹਾਡੀਆਂ ਫ਼ਸਲਾਂ ਉੱਤੇ ਖੁਸ਼ੀ ਦੇ ਜੈਕਾਰੇ ਸ਼ਾਂਤ ਹੋ ਗਏ ਹਨ।

10ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ, ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ; ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।

11ਮੇਰਾ ਦਿਲ ਮੋਆਬ ਲਈ ਰਬਾਬ ਵਾਂਗ ਵਿਰਲਾਪ ਕਰਦਾ ਹੈ, ਮੇਰਾ ਦਿਲ ਕੀਰ ਹੇਰਾਸੇਥ ਲਈ ਵੀ।

12ਜਦੋਂ ਮੋਆਬ ਆਪਣੇ ਉੱਚੇ ਸਥਾਨ ਉੱਤੇ ਪ੍ਰਗਟ ਹੁੰਦਾ ਹੈ, ਉਹ ਸਿਰਫ ਆਪਣੇ ਆਪ ਨੂੰ ਪਹਿਨਦੀ ਹੈ; ਜਦੋਂ ਉਹ ਆਪਣੇ ਧਰਮ ਅਸਥਾਨ ਤੇ ਪ੍ਰਾਰਥਨਾ ਕਰਨ ਜਾਂਦੀ ਹੈ, ਇਸਦਾ ਕੋਈ ਲਾਭ ਨਹੀਂ ਹੁੰਦਾ।

13ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਪਹਿਲਾਂ ਹੀ ਮੋਆਬ ਬਾਰੇ ਬੋਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.