ਯਸ਼ਾਯਾਹ 16

ਹੇਸ਼ਬੋਨ ਦੇ ਖੇਤ, ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ, ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ, ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ, ਅਤੇ ਮਾਰੂਥਲ ਵੱਲ ਫੈਲ ਗਈਆਂ। ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।

Isaiah 16:8 (UKJV) For the fields of Heshbon languish, and the vine of Sibmah: the lords of the heathen have broken down the principal plants thereof, they are come even unto Jazer, they wandered through the wilderness: her branches are stretched out, they are gone over the sea.

6ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸ ਦਾ ਹੰਕਾਰ ਕਿੰਨਾ ਵੱਡਾ ਹੈ! ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ; ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।

7ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ ਅਤੇ ਇਕੱਠੇ ਹੋ ਕੇ ਰੋਣਗੇ। ਕੀਰ ਹੇਰਾਸੇਥ ਦੇ ਸੌਗੀ ਦੀਆਂ ਪਿੰਨੀਆਂ ਲਈ ਵਿਰਲਾਪ ਅਤੇ ਸੋਗ ਕਰੇਗਾ।

8ਹੇਸ਼ਬੋਨ ਦੇ ਖੇਤ, ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ, ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ, ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ, ਅਤੇ ਮਾਰੂਥਲ ਵੱਲ ਫੈਲ ਗਈਆਂ। ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।

9ਇਸ ਲਈ ਮੈਂ ਸਿਬਮਾਹ ਦੀਆਂ ਵੇਲਾਂ ਲਈ ਰੋਂਦਾ ਹਾਂ, ਜਿਵੇਂ ਯਾਜ਼ਰ ਰੋਂਦਾ ਹੈ। ਹੇਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਹੰਝੂਆਂ ਨਾਲ ਭਿਉਂ ਦਿਆਂਗਾ! ਤੁਹਾਡੇ ਪੱਕੇ ਹੋਏ ਫਲ ਅਤੇ ਤੁਹਾਡੀਆਂ ਫ਼ਸਲਾਂ ਉੱਤੇ ਖੁਸ਼ੀ ਦੇ ਜੈਕਾਰੇ ਸ਼ਾਂਤ ਹੋ ਗਏ ਹਨ।

10ਬਾਗਾਂ ਵਿੱਚੋਂ ਅਨੰਦ ਅਤੇ ਪ੍ਰਸੰਨਤਾ ਦੂਰ ਕੀਤੀ ਗਈ ਹੈ, ਅੰਗੂਰਾਂ ਦੇ ਬਾਗ਼ਾਂ ਵਿੱਚ ਕੋਈ ਗਾਉਂਦਾ ਜਾਂ ਰੌਲਾ ਨਹੀਂ ਪਾਉਂਦਾ; ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.