ਯਸ਼ਾਯਾਹ 16

ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸ ਦਾ ਹੰਕਾਰ ਕਿੰਨਾ ਵੱਡਾ ਹੈ! ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ; ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।

Isaiah 16:6 (UKJV) We have heard of the pride of Moab; he is very proud: even of his haughtiness, and his pride, and his wrath: but his lies shall not be so.

4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।

5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ; ਵਫ਼ਾਦਾਰੀ ਵਿੱਚ ਇੱਕ ਆਦਮੀ ਇਸ ਉੱਤੇ ਬੈਠੇਗਾ, ਇੱਕ ਦਾਵੀਦ ਦੇ ਘਰਾਣੇ ਵਿੱਚੋਂ, ਉਹ ਜੋ ਸਚਿਆਈ ਵਿੱਚ ਨਿਆਂ ਦੀ ਭਾਲ ਕਰਦਾ ਹੈ, ਅਤੇ ਧਰਮ ਦੇ ਕੰਮ ਨੂੰ ਤੇਜ਼ੀ ਨਾਲ ਕਰੇਗਾ।

6ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸ ਦਾ ਹੰਕਾਰ ਕਿੰਨਾ ਵੱਡਾ ਹੈ! ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ; ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।

7ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ ਅਤੇ ਇਕੱਠੇ ਹੋ ਕੇ ਰੋਣਗੇ। ਕੀਰ ਹੇਰਾਸੇਥ ਦੇ ਸੌਗੀ ਦੀਆਂ ਪਿੰਨੀਆਂ ਲਈ ਵਿਰਲਾਪ ਅਤੇ ਸੋਗ ਕਰੇਗਾ।

8ਹੇਸ਼ਬੋਨ ਦੇ ਖੇਤ, ਸਿਬਮਾਹ ਪਿੰਡ ਦੇ ਅੰਗੂਰਾਂ ਦੀਆਂ ਵੇਲਾਂ ਸੁੱਕ ਗਈਆਂ, ਕੌਮਾਂ ਦੇ ਹਾਕਮਾਂ ਨੇ ਸਭ ਤੋਂ ਵਧੀਆ ਵੇਲਾਂ ਨੂੰ ਮਿੱਧਿਆ ਹੈ, ਜੋ ਇੱਕ ਵਾਰ ਯਾਜ਼ਰ ਵਿੱਚ ਪਹੁੰਚੀਆਂ, ਅਤੇ ਮਾਰੂਥਲ ਵੱਲ ਫੈਲ ਗਈਆਂ। ਉਨ੍ਹਾਂ ਦੀਆਂ ਟਹਿਣੀਆਂ ਫੈਲ ਗਈਆਂ ਅਤੇ ਸਮੁੰਦਰ ਤੱਕ ਚੱਲੀਆਂ ਗਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.