3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।
4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।
5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ; ਵਫ਼ਾਦਾਰੀ ਵਿੱਚ ਇੱਕ ਆਦਮੀ ਇਸ ਉੱਤੇ ਬੈਠੇਗਾ, ਇੱਕ ਦਾਵੀਦ ਦੇ ਘਰਾਣੇ ਵਿੱਚੋਂ, ਉਹ ਜੋ ਸਚਿਆਈ ਵਿੱਚ ਨਿਆਂ ਦੀ ਭਾਲ ਕਰਦਾ ਹੈ, ਅਤੇ ਧਰਮ ਦੇ ਕੰਮ ਨੂੰ ਤੇਜ਼ੀ ਨਾਲ ਕਰੇਗਾ।
6ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸ ਦਾ ਹੰਕਾਰ ਕਿੰਨਾ ਵੱਡਾ ਹੈ! ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ; ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।
7ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ ਅਤੇ ਇਕੱਠੇ ਹੋ ਕੇ ਰੋਣਗੇ। ਕੀਰ ਹੇਰਾਸੇਥ ਦੇ ਸੌਗੀ ਦੀਆਂ ਪਿੰਨੀਆਂ ਲਈ ਵਿਰਲਾਪ ਅਤੇ ਸੋਗ ਕਰੇਗਾ।