ਯਸ਼ਾਯਾਹ 16

ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।

Isaiah 16:3 (UKJV) Take counsel, execute judgment; make your shadow as the night in the midst of the noonday; hide the outcasts; betray not him that wanders.

1ਦੇਸ਼ ਦੇ ਹਾਕਮ ਲਈ ਲੇਲੇ ਭੇਜੋ, ਸੇਲਾ ਨਗਰ ਤੋਂ, ਮਾਰੂਥਲ ਦੇ ਪਾਰ, ਧੀ ਸੀਯੋਨ ਦੇ ਪਰਬਤ ਵੱਲ।

2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।

3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।

4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।

5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ; ਵਫ਼ਾਦਾਰੀ ਵਿੱਚ ਇੱਕ ਆਦਮੀ ਇਸ ਉੱਤੇ ਬੈਠੇਗਾ, ਇੱਕ ਦਾਵੀਦ ਦੇ ਘਰਾਣੇ ਵਿੱਚੋਂ, ਉਹ ਜੋ ਸਚਿਆਈ ਵਿੱਚ ਨਿਆਂ ਦੀ ਭਾਲ ਕਰਦਾ ਹੈ, ਅਤੇ ਧਰਮ ਦੇ ਕੰਮ ਨੂੰ ਤੇਜ਼ੀ ਨਾਲ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.