1ਦੇਸ਼ ਦੇ ਹਾਕਮ ਲਈ ਲੇਲੇ ਭੇਜੋ, ਸੇਲਾ ਨਗਰ ਤੋਂ, ਮਾਰੂਥਲ ਦੇ ਪਾਰ, ਧੀ ਸੀਯੋਨ ਦੇ ਪਰਬਤ ਵੱਲ।
2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।
3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।
4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।