ਯਸ਼ਾਯਾਹ 16

ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।

Isaiah 16:4 (UKJV) Let mine outcasts dwell with you, Moab; be you a covert to them from the face of the spoiler: for the extortionist is at an end, the spoiler ceases, the oppressors are consumed out of the land.

2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।

3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।

4ਮੋਆਬੀ ਭਗੌੜਿਆਂ ਨੂੰ ਤੁਹਾਡੇ ਕੋਲ ਰਹਿਣ ਦਿਓ। ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਦੀ ਪਨਾਹ ਹੋਵੇ।” ਜ਼ੁਲਮ ਕਰਨ ਵਾਲੇ ਦਾ ਅੰਤ ਹੋ ਜਾਵੇਗਾ, ਅਤੇ ਤਬਾਹੀ ਮੁੱਕ ਜਾਵੇਗੀ, ਹਮਲਾਵਰ ਧਰਤੀ ਤੋਂ ਅਲੋਪ ਹੋ ਜਾਵੇਗਾ।

5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ; ਵਫ਼ਾਦਾਰੀ ਵਿੱਚ ਇੱਕ ਆਦਮੀ ਇਸ ਉੱਤੇ ਬੈਠੇਗਾ, ਇੱਕ ਦਾਵੀਦ ਦੇ ਘਰਾਣੇ ਵਿੱਚੋਂ, ਉਹ ਜੋ ਸਚਿਆਈ ਵਿੱਚ ਨਿਆਂ ਦੀ ਭਾਲ ਕਰਦਾ ਹੈ, ਅਤੇ ਧਰਮ ਦੇ ਕੰਮ ਨੂੰ ਤੇਜ਼ੀ ਨਾਲ ਕਰੇਗਾ।

6ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸ ਦਾ ਹੰਕਾਰ ਕਿੰਨਾ ਵੱਡਾ ਹੈ! ਉਸ ਦਾ ਘਮੰਡ, ਉਸ ਦਾ ਹੰਕਾਰ ਅਤੇ ਉਸ ਦੀ ਬੇਇੱਜ਼ਤੀ; ਉਸ ਦੀਆਂ ਸ਼ੇਖੀਆਂ ਵੀ ਖਾਲੀ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.