5ਆਓ, ਯਾਕੋਬ ਦੀ ਸੰਤਾਨ, ਅਸੀਂ ਯਾਹਵੇਹ ਦੇ ਚਾਨਣ ਵਿੱਚ ਚੱਲੀਏ।
6ਹੇ ਯਾਹਵੇਹ ਤੂੰ ਤਾਂ ਆਪਣੀ ਪਰਜਾ ਯਾਕੋਬ ਦੇ ਵੰਸ਼ ਨੂੰ ਛੱਡ ਦਿੱਤਾ ਹੈ। ਉਹ ਪੂਰਬ ਦੇ ਵਹਿਮਾਂ ਨਾਲ ਭਰੇ ਹੋਏ ਹਨ; ਉਹ ਫ਼ਲਿਸਤੀਆਂ ਵਾਂਗ ਭਵਿੱਖਬਾਣੀ ਦਾ ਅਭਿਆਸ ਕਰਦੇ ਹਨ ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ।
7ਉਨ੍ਹਾਂ ਦੀ ਧਰਤੀ ਚਾਂਦੀ ਅਤੇ ਸੋਨੇ ਨਾਲ ਭਰੀ ਹੋਈ ਹੈ, ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ ਹੈ। ਉਨ੍ਹਾਂ ਦੀ ਧਰਤੀ ਘੋੜਿਆਂ ਨਾਲ ਭਰੀ ਹੋਈ ਹੈ, ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ ਹੈ।
8ਉਨ੍ਹਾਂ ਦੀ ਧਰਤੀ ਮੂਰਤੀਆਂ ਨਾਲ ਭਰੀ ਹੋਈ ਹੈ; ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ।
9ਇਸ ਲਈ ਲੋਕਾਂ ਨੂੰ ਝੁਕਾਇਆ ਜਾਂਦਾ ਅਤੇ ਹਰ ਕੋਈ ਨੀਵਾਂ ਕੀਤਾ ਜਾਵੇਗਾ, ਉਹਨਾਂ ਨੂੰ ਮਾਫ਼ ਨਾ ਕਰੋ।