ਯਸ਼ਾਯਾਹ 21

ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ: ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ। ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।

Isaiah 21:2 (UKJV) A grievous vision is declared unto me; the treacherous dealer deals treacherously, and the spoiler spoils. Go up, O Elam: besiege, O Media; all the sighing thereof have I made to cease.

1ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ: ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ, ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ, ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।

2ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ: ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ। ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।

3ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ, ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ। ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।

4ਮੇਰਾ ਦਿਲ ਡੋਲਦਾ ਹੈ, ਡਰ ਮੈਨੂੰ ਦੱਬ ਲੈਦਾਂ ਹੈ; ਜਿਸ ਸ਼ਾਮ ਲਈ ਮੈਂ ਤਰਸਦਾ ਸੀ ਉਹ ਮੇਰੇ ਲਈ ਡਰਾਉਣੀ ਬਣ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.