1ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ: ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ, ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ, ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।
2ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ: ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ। ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।
3ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ, ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ। ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।
4ਮੇਰਾ ਦਿਲ ਡੋਲਦਾ ਹੈ, ਡਰ ਮੈਨੂੰ ਦੱਬ ਲੈਦਾਂ ਹੈ; ਜਿਸ ਸ਼ਾਮ ਲਈ ਮੈਂ ਤਰਸਦਾ ਸੀ ਉਹ ਮੇਰੇ ਲਈ ਡਰਾਉਣੀ ਬਣ ਗਈ ਹੈ।
5ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਗਲੀਚੇ ਵਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ! ਹੇ ਹਾਕਮੋ ਉੱਠੋ, ਢਾਲ਼ਾਂ ਨੂੰ ਤੇਲ ਮਲੋ!