3ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ, ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ। ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।
4ਮੇਰਾ ਦਿਲ ਡੋਲਦਾ ਹੈ, ਡਰ ਮੈਨੂੰ ਦੱਬ ਲੈਦਾਂ ਹੈ; ਜਿਸ ਸ਼ਾਮ ਲਈ ਮੈਂ ਤਰਸਦਾ ਸੀ ਉਹ ਮੇਰੇ ਲਈ ਡਰਾਉਣੀ ਬਣ ਗਈ ਹੈ।
5ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਗਲੀਚੇ ਵਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ! ਹੇ ਹਾਕਮੋ ਉੱਠੋ, ਢਾਲ਼ਾਂ ਨੂੰ ਤੇਲ ਮਲੋ!
6ਯਾਹਵੇਹ ਮੈਨੂੰ ਇਹ ਆਖਦਾ ਹੈ: “ਜਾ, ਇੱਕ ਚੌਕੀਦਾਰ ਬਿਠਾ, ਅਤੇ ਜੋ ਕੁਝ ਉਹ ਵੇਖੇ ਉਹ ਸਾਨੂੰ ਦੱਸੇ।
7ਜਦੋਂ ਉਹ ਘੋੜਿਆਂ, ਗਧਿਆਂ ਅਤੇ ਊਠਾਂ ਤੇ ਸਵਾਰਾਂ ਨੂੰ ਆਉਂਦਿਆਂ ਵੇਖੇ, ਤਾਂ ਉਨ੍ਹਾਂ ਵੱਲ ਖਾਸ ਧਿਆਨ ਦੇਵੇ। ਜਾਂ ਊਠਾਂ ਉੱਤੇ ਸਵਾਰਾਂ ਨੂੰ ਵੇਖੇ, ਉਹ ਸੁਚੇਤ ਰਹੇ, ਸਗੋਂ ਪੂਰੀ ਤਰ੍ਹਾਂ ਸੁਚੇਤ ਰਹੇ।”