ਯਸ਼ਾਯਾਹ 21

ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ: ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ, ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ, ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।

Isaiah 21:1 (UKJV) The burden of the desert of the sea. As whirlwinds in the south pass through; so it comes from the desert, from a terrible land.

1ਸਮੁੰਦਰ ਦੇ ਕੰਢੇ ਮਾਰੂਥਲ ਦੇ ਵਿਰੁੱਧ ਇੱਕ ਭਵਿੱਖਬਾਣੀ: ਜਿਵੇਂ ਦੱਖਣ ਭੂਮੀ ਤੇ ਵਾਵਰੋਲੇ ਆਉਂਦੇ ਹਨ, ਉਸੇ ਤਰ੍ਹਾਂ ਇੱਕ ਹਮਲਾਵਰ ਉਜਾੜ ਵਿੱਚੋਂ, ਦਹਿਸ਼ਤ ਦੇ ਦੇਸ਼ ਵਿੱਚੋਂ ਆਉਂਦਾ ਹੈ।

2ਮੈਨੂੰ ਇੱਕ ਭਿਆਨਕ ਦਰਸ਼ਣ ਵਿਖਾਇਆ ਗਿਆ ਹੈ: ਗੱਦਾਰ ਧੋਖਾ ਦਿੰਦਾ ਹੈ, ਲੁਟੇਰਾ ਲੁੱਟ ਲੈਂਦਾ ਹੈ। ਹੇ ਏਲਾਮ, ਹਮਲਾ ਕਰ! ਹੇ ਮਾਦਈ, ਘੇਰਾਬੰਦੀ ਕਰ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ।

3ਇਸ ਲਈ ਮੇਰਾ ਸਰੀਰ ਪੀੜਾਂ ਨਾਲ ਭਰਿਆ ਹੋਇਆ ਹੈ, ਪੀੜਾਂ ਨੇ ਮੈਨੂੰ ਜਣਨ ਵਾਲੀ ਔਰਤ ਵਾਂਗੂੰ ਫੜ ਲਿਆ ਹੈ। ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.