13ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ, ਪਸ਼ੂਆਂ ਦਾ ਵੱਢਿਆ ਅਤੇ ਭੇਡਾਂ ਨੂੰ ਕੱਟਿਆ ਗਿਆ, ਮਾਸ ਖਾ ਕੇ ਅਤੇ ਦਾਖਰਸ ਪੀ ਕੇ! ਕਿਹਾ ਜਾ ਰਿਹਾ ਸੀ, “ਆਓ ਅਸੀਂ ਖਾਈਏ ਅਤੇ ਪੀਈਏ, ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ!”
14ਸਰਬਸ਼ਕਤੀਮਾਨ ਯਾਹਵੇਹ ਨੇ ਇਹ ਮੇਰੇ ਸੁਣਨ ਵਿੱਚ ਪ੍ਰਗਟ ਕੀਤਾ ਹੈ, “ਤੁਹਾਡੇ ਮਰਨ ਦੇ ਦਿਨ ਤੱਕ ਇਸ ਪਾਪ ਨੂੰ ਮਾਫ਼ ਨਹੀਂ ਕੀਤਾ ਜਾਵੇਗਾ,” ਪ੍ਰਭੂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।
15ਪ੍ਰਭੂ ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ, ਜਿਹੜਾ ਇਸ ਘਰ ਉੱਤੇ ਹੈ ਅਤੇ ਆਖ:
16ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰਾ ਕੌਣ ਹੈ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ, ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ?
17“ਹੇ ਬਲਵੰਤ ਮਨੁੱਖ, ਸਾਵਧਾਨ, ਯਾਹਵੇਹ ਤੈਨੂੰ ਮਜ਼ਬੂਤੀ ਨਾਲ ਫੜ੍ਹੇਗਾ ਅਤੇ ਤੈਨੂੰ ਦੂਰ ਸੁੱਟ ਦੇਵੇਗਾ।