ਯਸ਼ਾਯਾਹ 26

ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ, ਪਰ ਉਹ ਨਹੀਂ ਵੇਖਦੇ। ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ; ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।

Isaiah 26:11 (UKJV) LORD, when your hand is lifted up, they will not see: but they shall see, and be ashamed for their envy at the people; yea, the fire of yours enemies shall devour them.

9ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ। ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ। ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ, ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।

10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।

11ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ, ਪਰ ਉਹ ਨਹੀਂ ਵੇਖਦੇ। ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ; ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।

12ਹੇ ਯਾਹਵੇਹ, ਤੂੰ ਸਾਡੇ ਲਈ ਸ਼ਾਂਤੀ ਸਥਾਪਿਤ ਕੀਤੀ; ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਸਾਡੇ ਲਈ ਪੂਰੇ ਕੀਤੇ।

13ਹੇ ਯਾਹਵੇਹ ਸਾਡੇ ਪਰਮੇਸ਼ਵਰ, ਤੇਰੇ ਤੋਂ ਬਿਨ੍ਹਾਂ ਹੋਰ ਪ੍ਰਭੂਆਂ ਨੇ ਸਾਡੇ ਉੱਤੇ ਰਾਜ ਕੀਤਾ, ਪਰ ਅਸੀਂ ਸਿਰਫ ਤੇਰੇ ਨਾਮ ਦਾ ਹੀ ਆਦਰ ਕਰਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.