8ਹਾਂ, ਯਾਹਵੇਹ, ਤੇਰੇ ਨਿਆਂ ਦੇ ਰਾਹਾਂ ਵਿੱਚ, ਅਸੀਂ ਤੇਰੀ ਉਡੀਕ ਕਰਦੇ ਹਾਂ; ਤੇਰਾ ਨਾਮ ਅਤੇ ਪ੍ਰਸਿੱਧੀ ਸਾਡੇ ਦਿਲ ਦੀ ਇੱਛਾ ਹੈ।
9ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ। ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ। ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ, ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।
10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।
11ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ, ਪਰ ਉਹ ਨਹੀਂ ਵੇਖਦੇ। ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ; ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।
12ਹੇ ਯਾਹਵੇਹ, ਤੂੰ ਸਾਡੇ ਲਈ ਸ਼ਾਂਤੀ ਸਥਾਪਿਤ ਕੀਤੀ; ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਸਾਡੇ ਲਈ ਪੂਰੇ ਕੀਤੇ।