ਯਸ਼ਾਯਾਹ 26

ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ। ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ। ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ, ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।

Isaiah 26:9 (UKJV) With my soul have I desired you in the night; yea, with my spirit within me will I seek you early: for when your judgments are in the earth, the inhabitants of the world will learn righteousness.

7ਧਰਮੀ ਦਾ ਰਾਹ ਪੱਧਰਾ ਹੈ, ਤੂੰ ਜੋ ਆਪ ਸਿੱਧਾ ਹੈ ਧਰਮੀ ਦਾ ਰਾਹ ਪੱਧਰਾ ਕਰਦਾ ਹੈ।

8ਹਾਂ, ਯਾਹਵੇਹ, ਤੇਰੇ ਨਿਆਂ ਦੇ ਰਾਹਾਂ ਵਿੱਚ, ਅਸੀਂ ਤੇਰੀ ਉਡੀਕ ਕਰਦੇ ਹਾਂ; ਤੇਰਾ ਨਾਮ ਅਤੇ ਪ੍ਰਸਿੱਧੀ ਸਾਡੇ ਦਿਲ ਦੀ ਇੱਛਾ ਹੈ।

9ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ। ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ। ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ, ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।

10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।

11ਹੇ ਯਾਹਵੇਹ, ਤੇਰਾ ਹੱਥ ਉੱਚਾ ਕੀਤਾ ਗਿਆ ਹੈ, ਪਰ ਉਹ ਨਹੀਂ ਵੇਖਦੇ। ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਵੇਖਣਗੇ ਅਤੇ ਸ਼ਰਮਿੰਦਾ ਹੋਣਗੇ; ਤੁਹਾਡੇ ਦੁਸ਼ਮਣਾਂ ਲਈ ਰਾਖਵੀਂ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.