6ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ।
7ਧਰਮੀ ਦਾ ਰਾਹ ਪੱਧਰਾ ਹੈ, ਤੂੰ ਜੋ ਆਪ ਸਿੱਧਾ ਹੈ ਧਰਮੀ ਦਾ ਰਾਹ ਪੱਧਰਾ ਕਰਦਾ ਹੈ।
8ਹਾਂ, ਯਾਹਵੇਹ, ਤੇਰੇ ਨਿਆਂ ਦੇ ਰਾਹਾਂ ਵਿੱਚ, ਅਸੀਂ ਤੇਰੀ ਉਡੀਕ ਕਰਦੇ ਹਾਂ; ਤੇਰਾ ਨਾਮ ਅਤੇ ਪ੍ਰਸਿੱਧੀ ਸਾਡੇ ਦਿਲ ਦੀ ਇੱਛਾ ਹੈ।
9ਮੇਰੀ ਜਾਨ ਰਾਤ ਨੂੰ ਤੇਰੇ ਲਈ ਤਰਸਦੀ ਹੈ। ਸਵੇਰ ਨੂੰ ਮੇਰਾ ਆਤਮਾ ਤੇਰੇ ਲਈ ਤਰਸਦਾ ਹੈ। ਜਦੋਂ ਤੇਰੇ ਨਿਆਂ ਧਰਤੀ ਉੱਤੇ ਆਉਂਦੇ ਹਨ, ਦੁਨੀਆਂ ਦੇ ਲੋਕ ਧਰਮ ਸਿੱਖਦੇ ਹਨ।
10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਭਲੇ ਲੋਕਾਂ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਾਹਵੇਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।