ਯਸ਼ਾਯਾਹ 38

ਪਰ ਮੈਂ ਕੀ ਕਹਿ ਸਕਦਾ ਹਾਂ? ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ। ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।

Isaiah 38:15 (UKJV) What shall I say? he has both spoken unto me, and himself has done it: I shall go softly all my years in the bitterness of my soul.

13ਮੈਂ ਸਵੇਰ ਤੱਕ ਧੀਰਜ ਨਾਲ ਉਡੀਕ ਕੀਤੀ, ਪਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ, ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।

14ਮੈਂ ਅਬਾਬੀਲ ਜਾਂ ਸਾਰਸ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਦੇ-ਵੇਖਦੇ ਰਹਿ ਗਈਆਂ, ਹੇ ਪਰਮੇਸ਼ਵਰ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ।”

15ਪਰ ਮੈਂ ਕੀ ਕਹਿ ਸਕਦਾ ਹਾਂ? ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ। ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।

16ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ, ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ। ਤੂੰ ਮੈਨੂੰ ਤੰਦਰੁਸਤ ਕੀਤਾ ਅਤੇ ਮੈਨੂੰ ਜੀਵਨ ਦਿੱਤਾ।

17ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ ਕਿ ਮੈਂ ਅਜਿਹਾ ਦੁੱਖ ਝੱਲਿਆ। ਆਪਣੇ ਪਿਆਰ ਨਾਲ ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ; ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.