ਯਸ਼ਾਯਾਹ 38

ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ ਕਿ ਮੈਂ ਅਜਿਹਾ ਦੁੱਖ ਝੱਲਿਆ। ਆਪਣੇ ਪਿਆਰ ਨਾਲ ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ; ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।

Isaiah 38:17 (UKJV) Behold, for peace I had great bitterness: but you have in love to my soul delivered it from the pit of corruption: for you have cast all my sins behind your back.

15ਪਰ ਮੈਂ ਕੀ ਕਹਿ ਸਕਦਾ ਹਾਂ? ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ। ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।

16ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ, ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ। ਤੂੰ ਮੈਨੂੰ ਤੰਦਰੁਸਤ ਕੀਤਾ ਅਤੇ ਮੈਨੂੰ ਜੀਵਨ ਦਿੱਤਾ।

17ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ ਕਿ ਮੈਂ ਅਜਿਹਾ ਦੁੱਖ ਝੱਲਿਆ। ਆਪਣੇ ਪਿਆਰ ਨਾਲ ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ; ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।

18ਕਿਉਂਕਿ ਕਬਰ ਤੇਰੀ ਉਸਤਤ ਨਹੀਂ ਕਰ ਸਕਦੀ, ਮੌਤ ਤੇਰੀ ਉਸਤਤ ਨਹੀਂ ਗਾ ਸਕਦੀ। ਜਿਹੜੇ ਟੋਏ ਵਿੱਚ ਜਾਂਦੇ ਹਨ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।

19ਜਿਉਂਦੇ ਹਾਂ, ਜਿਉਂਦੇ ਹੀ ਤੇਰੀ ਉਸਤਤ ਕਰਦੇ ਹਨ, ਜਿਵੇਂ ਮੈਂ ਅੱਜ ਕਰ ਰਿਹਾ ਹਾਂ; ਮਾਪੇ ਆਪਣੇ ਬੱਚਿਆਂ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.