16ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ, ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ। ਤੂੰ ਮੈਨੂੰ ਤੰਦਰੁਸਤ ਕੀਤਾ ਅਤੇ ਮੈਨੂੰ ਜੀਵਨ ਦਿੱਤਾ।
17ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ ਕਿ ਮੈਂ ਅਜਿਹਾ ਦੁੱਖ ਝੱਲਿਆ। ਆਪਣੇ ਪਿਆਰ ਨਾਲ ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ; ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।
18ਕਿਉਂਕਿ ਕਬਰ ਤੇਰੀ ਉਸਤਤ ਨਹੀਂ ਕਰ ਸਕਦੀ, ਮੌਤ ਤੇਰੀ ਉਸਤਤ ਨਹੀਂ ਗਾ ਸਕਦੀ। ਜਿਹੜੇ ਟੋਏ ਵਿੱਚ ਜਾਂਦੇ ਹਨ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।
19ਜਿਉਂਦੇ ਹਾਂ, ਜਿਉਂਦੇ ਹੀ ਤੇਰੀ ਉਸਤਤ ਕਰਦੇ ਹਨ, ਜਿਵੇਂ ਮੈਂ ਅੱਜ ਕਰ ਰਿਹਾ ਹਾਂ; ਮਾਪੇ ਆਪਣੇ ਬੱਚਿਆਂ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸਦੇ ਹਨ।
20ਯਾਹਵੇਹ ਮੈਨੂੰ ਬਚਾਵੇਗਾ, ਅਤੇ ਅਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਹਵੇਹ ਦੇ ਭਵਨ ਵਿੱਚ ਤਾਰ ਵਾਲੇ ਸਾਜ਼ਾਂ ਨਾਲ ਗਾਵਾਂਗੇ।