ਯਸ਼ਾਯਾਹ 38

ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ, ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ। ਤੂੰ ਮੈਨੂੰ ਤੰਦਰੁਸਤ ਕੀਤਾ ਅਤੇ ਮੈਨੂੰ ਜੀਵਨ ਦਿੱਤਾ।

Isaiah 38:16 (UKJV) O LORD, by these things men live, and in all these things is the life of my spirit: so will you recover me, and make me to live.

14ਮੈਂ ਅਬਾਬੀਲ ਜਾਂ ਸਾਰਸ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਦੇ-ਵੇਖਦੇ ਰਹਿ ਗਈਆਂ, ਹੇ ਪਰਮੇਸ਼ਵਰ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ।”

15ਪਰ ਮੈਂ ਕੀ ਕਹਿ ਸਕਦਾ ਹਾਂ? ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ। ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾ ਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।

16ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ, ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ। ਤੂੰ ਮੈਨੂੰ ਤੰਦਰੁਸਤ ਕੀਤਾ ਅਤੇ ਮੈਨੂੰ ਜੀਵਨ ਦਿੱਤਾ।

17ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀ ਕਿ ਮੈਂ ਅਜਿਹਾ ਦੁੱਖ ਝੱਲਿਆ। ਆਪਣੇ ਪਿਆਰ ਨਾਲ ਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ; ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।

18ਕਿਉਂਕਿ ਕਬਰ ਤੇਰੀ ਉਸਤਤ ਨਹੀਂ ਕਰ ਸਕਦੀ, ਮੌਤ ਤੇਰੀ ਉਸਤਤ ਨਹੀਂ ਗਾ ਸਕਦੀ। ਜਿਹੜੇ ਟੋਏ ਵਿੱਚ ਜਾਂਦੇ ਹਨ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.