25“ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ? ਜਾਂ ਮੇਰੇ ਬਰਾਬਰ ਕੌਣ ਹੈ?” ਪਵਿੱਤਰ ਪੁਰਖ ਕਹਿੰਦਾ ਹੈ।
26ਆਪਣੀਆਂ ਅੱਖਾਂ ਚੁੱਕ ਕੇ ਅਕਾਸ਼ ਵੱਲ ਵੇਖੋ, ਇਹ ਸਭ ਕਿਸ ਨੇ ਰਚਿਆ? ਉਹ ਜੋ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਇੱਕ-ਇੱਕ ਕਰਕੇ ਬਾਹਰ ਲਿਆਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਨਾਮ ਲੈ ਕੇ ਪੁਕਾਰਦਾ ਹੈ। ਉਸ ਦੀ ਮਹਾਨ ਸ਼ਕਤੀ ਅਤੇ ਵੱਡੇ ਬਲ ਦੇ ਕਾਰਨ, ਉਨ੍ਹਾਂ ਵਿੱਚੋਂ ਇੱਕ ਵੀ ਗੁਆਚਿਆ ਨਹੀਂ ਹੈ।
27ਹੇ ਯਾਕੋਬ, ਤੂੰ ਕਿਉਂ ਆਖਦਾ ਹੈ? ਤੂੰ ਕਿਉਂ ਬੋਲਦਾ ਹੈ, ਇਸਰਾਏਲ, “ਕਿ ਮੇਰਾ ਰਾਹ ਯਾਹਵੇਹ ਤੋਂ ਲੁਕਿਆ ਹੋਇਆ ਹੈ; ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ਵਰ ਵੱਲੋਂ ਛੱਡਿਆ ਗਿਆ ਹੈ”?
28ਕੀ ਤੁਸੀਂ ਨਹੀਂ ਜਾਣਿਆ? ਕੀ ਤੁਸੀਂ ਨਹੀਂ ਸੁਣਿਆ? ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ, ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ, ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ,
29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।