ਯਸ਼ਾਯਾਹ 40

ਕੀ ਤੁਸੀਂ ਨਹੀਂ ਜਾਣਿਆ? ਕੀ ਤੁਸੀਂ ਨਹੀਂ ਸੁਣਿਆ? ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ, ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ, ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ,

Isaiah 40:28 (UKJV) Have you not known? have you not heard, that the everlasting God, the LORD, the Creator of the ends of the earth, faints not, neither is weary? there is no searching of his understanding.

26ਆਪਣੀਆਂ ਅੱਖਾਂ ਚੁੱਕ ਕੇ ਅਕਾਸ਼ ਵੱਲ ਵੇਖੋ, ਇਹ ਸਭ ਕਿਸ ਨੇ ਰਚਿਆ? ਉਹ ਜੋ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਇੱਕ-ਇੱਕ ਕਰਕੇ ਬਾਹਰ ਲਿਆਉਂਦਾ ਹੈ ਅਤੇ ਉਨ੍ਹਾਂ ਵਿੱਚੋਂ ਹਰੇਕ ਨੂੰ ਨਾਮ ਲੈ ਕੇ ਪੁਕਾਰਦਾ ਹੈ। ਉਸ ਦੀ ਮਹਾਨ ਸ਼ਕਤੀ ਅਤੇ ਵੱਡੇ ਬਲ ਦੇ ਕਾਰਨ, ਉਨ੍ਹਾਂ ਵਿੱਚੋਂ ਇੱਕ ਵੀ ਗੁਆਚਿਆ ਨਹੀਂ ਹੈ।

27ਹੇ ਯਾਕੋਬ, ਤੂੰ ਕਿਉਂ ਆਖਦਾ ਹੈ? ਤੂੰ ਕਿਉਂ ਬੋਲਦਾ ਹੈ, ਇਸਰਾਏਲ, “ਕਿ ਮੇਰਾ ਰਾਹ ਯਾਹਵੇਹ ਤੋਂ ਲੁਕਿਆ ਹੋਇਆ ਹੈ; ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ਵਰ ਵੱਲੋਂ ਛੱਡਿਆ ਗਿਆ ਹੈ”?

28ਕੀ ਤੁਸੀਂ ਨਹੀਂ ਜਾਣਿਆ? ਕੀ ਤੁਸੀਂ ਨਹੀਂ ਸੁਣਿਆ? ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ, ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ, ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ,

29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।

30ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.