ਯਸ਼ਾਯਾਹ 40

ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।

Isaiah 40:29 (UKJV) He gives power to the faint; and to them that have no might he increases strength.

27ਹੇ ਯਾਕੋਬ, ਤੂੰ ਕਿਉਂ ਆਖਦਾ ਹੈ? ਤੂੰ ਕਿਉਂ ਬੋਲਦਾ ਹੈ, ਇਸਰਾਏਲ, “ਕਿ ਮੇਰਾ ਰਾਹ ਯਾਹਵੇਹ ਤੋਂ ਲੁਕਿਆ ਹੋਇਆ ਹੈ; ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ਵਰ ਵੱਲੋਂ ਛੱਡਿਆ ਗਿਆ ਹੈ”?

28ਕੀ ਤੁਸੀਂ ਨਹੀਂ ਜਾਣਿਆ? ਕੀ ਤੁਸੀਂ ਨਹੀਂ ਸੁਣਿਆ? ਯਾਹਵੇਹ ਪਰਮੇਸ਼ਵਰ ਸਦਾ ਦਾ ਪਰਮੇਸ਼ਵਰ ਹੈ, ਧਰਤੀ ਦੇ ਸਿਰਿਆਂ ਦਾ ਸਿਰਜਣਹਾਰ ਹੈ, ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ,

29ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।

30ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਠੋਕਰ ਖਾ ਕੇ ਡਿੱਗ ਹੀ ਪੈਣਗੇ।

31ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ। ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ। ਉਹ ਦੌੜਨਗੇ ਅਤੇ ਥੱਕਣਗੇ ਨਹੀਂ, ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.