1ਪਰ ਹੁਣ, ਯਾਹਵੇਹ ਇਹ ਆਖਦਾ ਹੈ, ਹੇ ਯਾਕੋਬ, ਜਿਸ ਨੇ ਤੈਨੂੰ ਰਚਿਆ, ਹੇ ਇਸਰਾਏਲ, ਜਿਸ ਨੇ ਤੈਨੂੰ ਬਣਾਇਆ, “ਡਰ ਨਾ, ਕਿਉਂਕਿ ਮੈਂ ਤੈਨੂੰ ਛੁਡਾਇਆ ਹੈ, ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ; ਤੂੰ ਮੇਰੀ ਹੀ ਹੈ।
2ਜਦੋਂ ਤੂੰ ਪਾਣੀਆਂ ਵਿੱਚੋਂ ਦੀ ਲੰਘੇਗਾ, ਮੈਂ ਤੇਰੇ ਨਾਲ ਹੋਵਾਂਗਾ; ਅਤੇ ਜਦੋਂ ਤੂੰ ਦਰਿਆਵਾਂ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਡੋਬਣਗੀਆਂ। ਜਦੋਂ ਤੂੰ ਅੱਗ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਸਾੜੇਗੀ; ਅੱਗ ਦੀਆਂ ਲਾਟਾਂ ਤੈਨੂੰ ਨਹੀਂ ਸਾੜਨਗੀਆਂ।
3ਕਿਉਂ ਜੋ ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਮੁਕਤੀਦਾਤਾ; ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।
4ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ, ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।
5ਨਾ ਡਰ, ਮੈਂ ਤੇਰੇ ਨਾਲ ਹਾਂ; ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।