2ਜਦੋਂ ਤੂੰ ਪਾਣੀਆਂ ਵਿੱਚੋਂ ਦੀ ਲੰਘੇਗਾ, ਮੈਂ ਤੇਰੇ ਨਾਲ ਹੋਵਾਂਗਾ; ਅਤੇ ਜਦੋਂ ਤੂੰ ਦਰਿਆਵਾਂ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਡੋਬਣਗੀਆਂ। ਜਦੋਂ ਤੂੰ ਅੱਗ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਸਾੜੇਗੀ; ਅੱਗ ਦੀਆਂ ਲਾਟਾਂ ਤੈਨੂੰ ਨਹੀਂ ਸਾੜਨਗੀਆਂ।
3ਕਿਉਂ ਜੋ ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਮੁਕਤੀਦਾਤਾ; ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।
4ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ, ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।
5ਨਾ ਡਰ, ਮੈਂ ਤੇਰੇ ਨਾਲ ਹਾਂ; ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।
6ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’ ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’ ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।