ਯਸ਼ਾਯਾਹ 43

ਨਾ ਡਰ, ਮੈਂ ਤੇਰੇ ਨਾਲ ਹਾਂ; ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।

Isaiah 43:5 (UKJV) Fear not: for I am with you: I will bring your seed from the east, and gather you from the west;

3ਕਿਉਂ ਜੋ ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਮੁਕਤੀਦਾਤਾ; ਮੈਂ ਮਿਸਰ ਨੂੰ ਤੇਰੀ ਰਿਹਾਈ ਲਈ ਅਤੇ ਕੂਸ਼ ਅਤੇ ਸ਼ਬਾ ਨੂੰ ਤੇਰੇ ਵਟਾਂਦਰੇ ਵਿੱਚ ਦਿੰਦਾ ਹਾਂ।

4ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ, ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।

5ਨਾ ਡਰ, ਮੈਂ ਤੇਰੇ ਨਾਲ ਹਾਂ; ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।

6ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’ ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’ ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।

7ਹਰ ਕੋਈ ਜੋ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜਿਸਨੂੰ ਮੈਂ ਆਪਣੇ ਲਈ ਉਤਪੰਨ ਕੀਤਾ ਹੈ, ਜਿਸਨੂੰ ਮੈਂ ਸਿਰਜਿਆ ਅਤੇ ਬਣਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.