ਯਸ਼ਾਯਾਹ 43

ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’ ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’ ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।

Isaiah 43:6 (UKJV) I will say to the north, Give up; and to the south, Keep not back: bring my sons from far, and my daughters from the ends of the earth;

4ਕਿਉਂਕਿ ਤੂੰ ਮੇਰੀ ਨਿਗਾਹ ਵਿੱਚ ਕੀਮਤੀ ਅਤੇ ਆਦਰਯੋਗ ਹੈ, ਅਤੇ ਕਿਉਂਕਿ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਮਨੁੱਖ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਕੌਮਾਂ ਦਿਆਂਗਾ।

5ਨਾ ਡਰ, ਮੈਂ ਤੇਰੇ ਨਾਲ ਹਾਂ; ਮੈਂ ਤੇਰੇ ਬੱਚਿਆਂ ਨੂੰ ਪੂਰਬ ਤੋਂ ਲਿਆਵਾਂਗਾ ਅਤੇ ਤੁਹਾਨੂੰ ਪੱਛਮ ਤੋਂ ਇਕੱਠਾ ਕਰਾਂਗਾ।

6ਮੈਂ ਉੱਤਰ ਨੂੰ ਆਖਾਂਗਾ, ‘ਉਨ੍ਹਾਂ ਨੂੰ ਛੱਡ ਦਿਓ’ ਅਤੇ ਦੱਖਣ ਨੂੰ, ‘ਉਨ੍ਹਾਂ ਨੂੰ ਨਾ ਰੋਕ।’ ਤੂੰ ਮੇਰੇ ਪੁੱਤਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ ਲਿਆ।

7ਹਰ ਕੋਈ ਜੋ ਮੇਰੇ ਨਾਮ ਨਾਲ ਬੁਲਾਇਆ ਜਾਂਦਾ ਹੈ, ਜਿਸਨੂੰ ਮੈਂ ਆਪਣੇ ਲਈ ਉਤਪੰਨ ਕੀਤਾ ਹੈ, ਜਿਸਨੂੰ ਮੈਂ ਸਿਰਜਿਆ ਅਤੇ ਬਣਾਇਆ ਹੈ।”

8ਉਨ੍ਹਾਂ ਨੂੰ ਬਾਹਰ ਕੱਢੋ ਜਿਨ੍ਹਾਂ ਦੀਆਂ ਅੱਖਾਂ ਹਨ ਪਰ ਅੰਨ੍ਹੇ ਹਨ, ਜਿਨ੍ਹਾਂ ਦੇ ਕੰਨ ਹਨ ਪਰ ਬੋਲੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.