1“ਪਰ ਹੁਣ ਹੇ ਯਾਕੋਬ ਮੇਰੇ ਸੇਵਕ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ।
2ਇਹੀ ਹੈ ਜੋ ਯਾਹਵੇਹ ਆਖਦਾ ਹੈ, ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ, ਅਤੇ ਜੋ ਤੇਰੀ ਸਹਾਇਤਾ ਕਰੇਗਾ; ਹੇ ਯਾਕੋਬ ਮੇਰੇ ਸੇਵਕ, ਨਾ ਡਰ! ਯਸ਼ੁਰੂਨ, ਜਿਸ ਨੂੰ ਮੈਂ ਚੁਣਿਆ ਹੈ।
3ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ, ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ। ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ, ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।