ਯਸ਼ਾਯਾਹ 44

ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ, ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ। ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ, ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।

Isaiah 44:3 (UKJV) For I will pour water upon him that is thirsty, and floods upon the dry ground: I will pour my spirit upon your seed, and my blessing upon yours offspring:

1“ਪਰ ਹੁਣ ਹੇ ਯਾਕੋਬ ਮੇਰੇ ਸੇਵਕ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ।

2ਇਹੀ ਹੈ ਜੋ ਯਾਹਵੇਹ ਆਖਦਾ ਹੈ, ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ, ਅਤੇ ਜੋ ਤੇਰੀ ਸਹਾਇਤਾ ਕਰੇਗਾ; ਹੇ ਯਾਕੋਬ ਮੇਰੇ ਸੇਵਕ, ਨਾ ਡਰ! ਯਸ਼ੁਰੂਨ, ਜਿਸ ਨੂੰ ਮੈਂ ਚੁਣਿਆ ਹੈ।

3ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ, ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ। ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ, ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।

4ਉਹ ਘਾਹ ਦੇ ਮੈਦਾਨ ਵਿੱਚ ਘਾਹ ਵਾਂਗ ਉੱਗਣਗੇ, ਵਗਦੀਆਂ ਨਦੀਆਂ ਵਿੱਚ ਚਿਨਾਰ ਦੇ ਰੁੱਖਾਂ ਵਾਂਗੂੰ।

5ਕੁਝ ਆਖਣਗੇ, ‘ਮੈਂ ਯਾਹਵੇਹ ਦਾ ਹਾਂ’; ਦੂਸਰੇ ਆਪਣੇ ਆਪ ਨੂੰ ਯਾਕੋਬ ਦੇ ਨਾਮ ਨਾਲ ਬੁਲਾਉਣਗੇ; ਅਜੇ ਵੀ ਦੂਸਰੇ ਆਪਣੇ ਹੱਥ ਉੱਤੇ ਲਿਖਣਗੇ, ‘ਯਾਹਵੇਹ ਦਾ,’ ਅਤੇ ਇਸਰਾਏਲ ਦਾ ਨਾਮ ਲੈਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.