ਯਸ਼ਾਯਾਹ 44

ਇਹੀ ਹੈ ਜੋ ਯਾਹਵੇਹ ਆਖਦਾ ਹੈ, ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ, ਅਤੇ ਜੋ ਤੇਰੀ ਸਹਾਇਤਾ ਕਰੇਗਾ; ਹੇ ਯਾਕੋਬ ਮੇਰੇ ਸੇਵਕ, ਨਾ ਡਰ! ਯਸ਼ੁਰੂਨ, ਜਿਸ ਨੂੰ ਮੈਂ ਚੁਣਿਆ ਹੈ।

Isaiah 44:2 (UKJV) Thus says the LORD that made you, and formed you from the womb, which will help you; Fear not, O Jacob, my servant; and you, Jesurun, whom I have chosen.

1“ਪਰ ਹੁਣ ਹੇ ਯਾਕੋਬ ਮੇਰੇ ਸੇਵਕ, ਹੇ ਇਸਰਾਏਲ ਜਿਸ ਨੂੰ ਮੈਂ ਚੁਣਿਆ, ਸੁਣ।

2ਇਹੀ ਹੈ ਜੋ ਯਾਹਵੇਹ ਆਖਦਾ ਹੈ, ਜਿਸ ਨੇ ਤੈਨੂੰ ਸਾਜਿਆ, ਜਿਸ ਨੇ ਤੈਨੂੰ ਕੁੱਖ ਵਿੱਚ ਰਚਿਆ, ਅਤੇ ਜੋ ਤੇਰੀ ਸਹਾਇਤਾ ਕਰੇਗਾ; ਹੇ ਯਾਕੋਬ ਮੇਰੇ ਸੇਵਕ, ਨਾ ਡਰ! ਯਸ਼ੁਰੂਨ, ਜਿਸ ਨੂੰ ਮੈਂ ਚੁਣਿਆ ਹੈ।

3ਕਿਉਂ ਜੋ ਮੈਂ ਪਿਆਸੀ ਧਰਤੀ ਉੱਤੇ ਪਾਣੀ ਡੋਲ੍ਹਾਂਗਾ, ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ। ਮੈਂ ਆਪਣਾ ਆਤਮਾ ਤੁਹਾਡੀ ਅੰਸ ਉੱਤੇ, ਅਤੇ ਤੁਹਾਡੀ ਸੰਤਾਨ ਉੱਤੇ ਆਪਣੀ ਬਰਕਤ ਪਾਵਾਂਗਾ।

4ਉਹ ਘਾਹ ਦੇ ਮੈਦਾਨ ਵਿੱਚ ਘਾਹ ਵਾਂਗ ਉੱਗਣਗੇ, ਵਗਦੀਆਂ ਨਦੀਆਂ ਵਿੱਚ ਚਿਨਾਰ ਦੇ ਰੁੱਖਾਂ ਵਾਂਗੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.