ਯਸ਼ਾਯਾਹ 45

ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ। ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ; ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।

Isaiah 45:12 (UKJV) I have made the earth, and created man upon it: I, even my hands, have stretched out the heavens, and all their host have I commanded.

10ਹਾਏ ਉਸ ਦੇ ਲਈ ਜਿਹੜਾ ਪਿਤਾ ਨੂੰ ਆਖਦਾ ਹੈ, ‘ਤੂੰ ਕਿਸਨੂੰ ਜਨਮ ਦਿੰਦਾ ਹੈ?’ ਜਾਂ ਕਿਸੇ ਮਾਤਾ ਨੂੰ, ‘ਤੈਨੂੰ ਕਿਹੜੀਆਂ ਪੀੜਾਂ ਲੱਗੀਆਂ ਹਨ?’

11“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਸ ਦਾ ਸਿਰਜਣਹਾਰ ਹਾਂ: ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤਰਾਂ ਬਾਰੇ, ਮੇਰੇ ਹੱਥ ਦੇ ਕੰਮਾਂ ਬਾਰੇ, ਤੁਸੀਂ ਮੈਨੂੰ ਹੁਕਮ ਦਿਓਗੇ?

12ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ। ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ; ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।

13ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ, ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ। ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ ਅਤੇ ਮੇਰੇ ਗ਼ੁਲਾਮਾਂ ਨੂੰ ਅਜ਼ਾਦ ਕਰੇਗਾ, ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”

14ਯਾਹਵੇਹ ਇਹ ਆਖਦਾ ਹੈ: “ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ਵਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ਵਰ ਨਹੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.