ਯਸ਼ਾਯਾਹ 45

ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ, ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ। ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ ਅਤੇ ਮੇਰੇ ਗ਼ੁਲਾਮਾਂ ਨੂੰ ਅਜ਼ਾਦ ਕਰੇਗਾ, ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”

Isaiah 45:13 (UKJV) I have raised him up in righteousness, and I will direct all his ways: he shall build my city, and he shall let go my captives, not for price nor reward, says the LORD of hosts.

11“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਸ ਦਾ ਸਿਰਜਣਹਾਰ ਹਾਂ: ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤਰਾਂ ਬਾਰੇ, ਮੇਰੇ ਹੱਥ ਦੇ ਕੰਮਾਂ ਬਾਰੇ, ਤੁਸੀਂ ਮੈਨੂੰ ਹੁਕਮ ਦਿਓਗੇ?

12ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ। ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ; ਅਤੇ ਸਾਰੇ ਤਾਰਾ-ਮੰਡਲ ਨੂੰ ਮੈਂ ਹੀ ਹੁਕਮ ਦਿੱਤਾ।

13ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ, ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ। ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ ਅਤੇ ਮੇਰੇ ਗ਼ੁਲਾਮਾਂ ਨੂੰ ਅਜ਼ਾਦ ਕਰੇਗਾ, ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”

14ਯਾਹਵੇਹ ਇਹ ਆਖਦਾ ਹੈ: “ਮਿਸਰ ਦੀ ਕਮਾਈ, ਕੂਸ਼ ਦਾ ਵਪਾਰ, ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ, ਉਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ, ਉਹ ਤੇਰੇ ਅੱਗੇ ਮੱਥਾ ਟੇਕਣਗੇ, ਉਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ਵਰ ਤੇਰੇ ਨਾਲ ਹੈ, ਹੋਰ ਕੋਈ ਨਹੀਂ, ਹੋਰ ਕੋਈ ਪਰਮੇਸ਼ਵਰ ਨਹੀਂ।”

15ਸੱਚਮੁੱਚ ਤੂੰ ਹੀ ਇੱਕ ਪਰਮੇਸ਼ਵਰ ਹੈ ਜਿਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ, ਇਸਰਾਏਲ ਦਾ ਪਰਮੇਸ਼ਵਰ ਅਤੇ ਮੁਕਤੀਦਾਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.