ਯਸ਼ਾਯਾਹ 45

ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ; ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ, ‘ਮੈਨੂੰ ਵਿਅਰਥ ਲੱਭੋ।’ ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ; ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।

Isaiah 45:19 (UKJV) I have not spoken in secret, in a dark place of the earth: I said not unto the seed of Jacob, Seek all of you me in vain: I the LORD speak righteousness, I declare things that are right.

17ਪਰ ਇਸਰਾਏਲ ਨੂੰ ਯਾਹਵੇਹ ਦੁਆਰਾ ਇੱਕ ਸਦੀਵੀ ਮੁਕਤੀ ਨਾਲ ਬਚਾਇਆ ਜਾਵੇਗਾ; ਤੁਸੀਂ ਕਦੇ ਵੀ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਵੋਗੇ, ਨਾ ਨਮੋਸ਼ੀ ਉਠਾਓਗੇ।

18ਕਿਉਂਕਿ ਯਾਹਵੇਹ ਇਹ ਆਖਦਾ ਹੈ, ਜਿਸ ਨੇ ਅਕਾਸ਼ ਨੂੰ ਬਣਾਇਆ, ਉਹ ਪਰਮੇਸ਼ਵਰ ਹੈ। ਜਿਸ ਨੇ ਧਰਤੀ ਨੂੰ ਸਾਜਿਆ ਅਤੇ ਬਣਾਇਆ, ਉਸ ਨੇ ਇਸ ਦੀ ਨੀਂਹ ਰੱਖੀ। ਉਸ ਨੇ ਇਸ ਨੂੰ ਖਾਲੀ ਹੋਣ ਲਈ ਨਹੀਂ ਬਣਾਇਆ, ਸਗੋਂ ਇਸ ਨੂੰ ਵਸਾਉਣ ਲਈ ਬਣਾਇਆ, ਉਹ ਕਹਿੰਦਾ ਹੈ: “ਮੈਂ ਯਾਹਵੇਹ ਹਾਂ, ਅਤੇ ਕੋਈ ਹੋਰ ਨਹੀਂ ਹੈ।

19ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ; ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ, ‘ਮੈਨੂੰ ਵਿਅਰਥ ਲੱਭੋ।’ ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ; ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।

20“ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ। ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।

21ਪਰਚਾਰ ਕਰੋ ਕੀ ਹੋਣਾ ਹੈ, ਉਹਨਾਂ ਨੂੰ ਪੇਸ਼ ਕਰੋ, ਉਹ ਇਕੱਠੇ ਸਲਾਹ ਕਰਨ, ਇਹ ਕਿਸ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ, ਕਿਸ ਨੇ ਇਸ ਨੂੰ ਪੁਰਾਣੇ ਸਮੇਂ ਤੋਂ ਘੋਸ਼ਿਤ ਕੀਤਾ ਸੀ? ਕੀ ਇਹ ਮੈਂ ਨਹੀਂ ਸੀ? ਅਤੇ ਮੇਰੇ ਤੋਂ ਬਿਨਾ ਕੋਈ ਪਰਮੇਸ਼ਵਰ ਨਹੀਂ ਹੈ, ਇੱਕ ਧਰਮੀ ਪਰਮੇਸ਼ਵਰ ਅਤੇ ਇੱਕ ਮੁਕਤੀਦਾਤਾ; ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.