16ਮੂਰਤੀਆਂ ਬਣਾਉਣ ਵਾਲੇ ਸਾਰੇ ਲੋਕ ਸ਼ਰਮਸਾਰ ਅਤੇ ਬੇਇੱਜ਼ਤ ਹੋਣਗੇ। ਉਹ ਇਕੱਠੇ ਬਦਨਾਮੀ ਵਿੱਚ ਚਲੇ ਜਾਣਗੇ।
17ਪਰ ਇਸਰਾਏਲ ਨੂੰ ਯਾਹਵੇਹ ਦੁਆਰਾ ਇੱਕ ਸਦੀਵੀ ਮੁਕਤੀ ਨਾਲ ਬਚਾਇਆ ਜਾਵੇਗਾ; ਤੁਸੀਂ ਕਦੇ ਵੀ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਵੋਗੇ, ਨਾ ਨਮੋਸ਼ੀ ਉਠਾਓਗੇ।
18ਕਿਉਂਕਿ ਯਾਹਵੇਹ ਇਹ ਆਖਦਾ ਹੈ, ਜਿਸ ਨੇ ਅਕਾਸ਼ ਨੂੰ ਬਣਾਇਆ, ਉਹ ਪਰਮੇਸ਼ਵਰ ਹੈ। ਜਿਸ ਨੇ ਧਰਤੀ ਨੂੰ ਸਾਜਿਆ ਅਤੇ ਬਣਾਇਆ, ਉਸ ਨੇ ਇਸ ਦੀ ਨੀਂਹ ਰੱਖੀ। ਉਸ ਨੇ ਇਸ ਨੂੰ ਖਾਲੀ ਹੋਣ ਲਈ ਨਹੀਂ ਬਣਾਇਆ, ਸਗੋਂ ਇਸ ਨੂੰ ਵਸਾਉਣ ਲਈ ਬਣਾਇਆ, ਉਹ ਕਹਿੰਦਾ ਹੈ: “ਮੈਂ ਯਾਹਵੇਹ ਹਾਂ, ਅਤੇ ਕੋਈ ਹੋਰ ਨਹੀਂ ਹੈ।
19ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ; ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ, ‘ਮੈਨੂੰ ਵਿਅਰਥ ਲੱਭੋ।’ ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ; ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।
20“ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ। ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।