ਯਸ਼ਾਯਾਹ 45

“ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ। ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।

Isaiah 45:20 (UKJV) Assemble yourselves and come; draw near together, all of you that are escaped of the nations: they have no knowledge that set up the wood of their graven image, and pray unto a god that cannot save.

18ਕਿਉਂਕਿ ਯਾਹਵੇਹ ਇਹ ਆਖਦਾ ਹੈ, ਜਿਸ ਨੇ ਅਕਾਸ਼ ਨੂੰ ਬਣਾਇਆ, ਉਹ ਪਰਮੇਸ਼ਵਰ ਹੈ। ਜਿਸ ਨੇ ਧਰਤੀ ਨੂੰ ਸਾਜਿਆ ਅਤੇ ਬਣਾਇਆ, ਉਸ ਨੇ ਇਸ ਦੀ ਨੀਂਹ ਰੱਖੀ। ਉਸ ਨੇ ਇਸ ਨੂੰ ਖਾਲੀ ਹੋਣ ਲਈ ਨਹੀਂ ਬਣਾਇਆ, ਸਗੋਂ ਇਸ ਨੂੰ ਵਸਾਉਣ ਲਈ ਬਣਾਇਆ, ਉਹ ਕਹਿੰਦਾ ਹੈ: “ਮੈਂ ਯਾਹਵੇਹ ਹਾਂ, ਅਤੇ ਕੋਈ ਹੋਰ ਨਹੀਂ ਹੈ।

19ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ; ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ, ‘ਮੈਨੂੰ ਵਿਅਰਥ ਲੱਭੋ।’ ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ; ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।

20“ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ। ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।

21ਪਰਚਾਰ ਕਰੋ ਕੀ ਹੋਣਾ ਹੈ, ਉਹਨਾਂ ਨੂੰ ਪੇਸ਼ ਕਰੋ, ਉਹ ਇਕੱਠੇ ਸਲਾਹ ਕਰਨ, ਇਹ ਕਿਸ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ, ਕਿਸ ਨੇ ਇਸ ਨੂੰ ਪੁਰਾਣੇ ਸਮੇਂ ਤੋਂ ਘੋਸ਼ਿਤ ਕੀਤਾ ਸੀ? ਕੀ ਇਹ ਮੈਂ ਨਹੀਂ ਸੀ? ਅਤੇ ਮੇਰੇ ਤੋਂ ਬਿਨਾ ਕੋਈ ਪਰਮੇਸ਼ਵਰ ਨਹੀਂ ਹੈ, ਇੱਕ ਧਰਮੀ ਪਰਮੇਸ਼ਵਰ ਅਤੇ ਇੱਕ ਮੁਕਤੀਦਾਤਾ; ਮੇਰੇ ਤੋਂ ਇਲਾਵਾ ਕੋਈ ਨਹੀਂ ਹੈ।

22“ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ, ਮੇਰੇ ਵੱਲ ਮੁੜੋ ਅਤੇ ਬਚ ਜਾਓ! ਕਿਉਂ ਜੋ ਮੈਂ ਹੀ ਪਰਮੇਸ਼ਵਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.