6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ।
7ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ; ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ, ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ। ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ; ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।
8ਹੇ ਅਪਰਾਧੀਉ “ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ, ਇਸ ਨੂੰ ਦਿਲ ਵਿੱਚ ਰੱਖੋ!
9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।
10ਮੈਂ ਮੁੱਢ ਤੋਂ ਅੰਤ ਨੂੰ, ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ। ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ, ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’