ਯਸ਼ਾਯਾਹ 46

ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

Isaiah 46:9 (UKJV) Remember the former things of old: for I am God, and there is none else; I am God, and there is none like me,

7ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ; ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ, ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ। ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ; ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।

8ਹੇ ਅਪਰਾਧੀਉ “ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ, ਇਸ ਨੂੰ ਦਿਲ ਵਿੱਚ ਰੱਖੋ!

9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

10ਮੈਂ ਮੁੱਢ ਤੋਂ ਅੰਤ ਨੂੰ, ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ। ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ, ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’

11ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ; ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ, ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ; ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.