ਯਸ਼ਾਯਾਹ 46

ਮੈਂ ਮੁੱਢ ਤੋਂ ਅੰਤ ਨੂੰ, ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ। ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ, ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’

Isaiah 46:10 (UKJV) Declaring the end from the beginning, and from ancient times the things that are not yet done, saying, My counsel shall stand, and I will do all my pleasure:

8ਹੇ ਅਪਰਾਧੀਉ “ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ, ਇਸ ਨੂੰ ਦਿਲ ਵਿੱਚ ਰੱਖੋ!

9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

10ਮੈਂ ਮੁੱਢ ਤੋਂ ਅੰਤ ਨੂੰ, ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ। ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ, ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’

11ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ; ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ, ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ; ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

12ਹੇ ਜ਼ਿੱਦੀ ਦਿਲ ਵਾਲਿਓ, ਮੇਰੀ ਸੁਣੋ, ਤੁਸੀਂ ਜਿਹੜੇ ਹੁਣ ਮੇਰੇ ਧਰਮ ਤੋਂ ਦੂਰ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.