ਯਸ਼ਾਯਾਹ 46

ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ; ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ, ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ; ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

Isaiah 46:11 (UKJV) Calling a ravenous bird from the east, the man that executes my counsel from a far country: yea, I have spoken it, I will also bring it to pass; I have purposed it, I will also do it.

9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

10ਮੈਂ ਮੁੱਢ ਤੋਂ ਅੰਤ ਨੂੰ, ਪੁਰਾਣੇ ਸਮਿਆਂ ਤੋਂ, ਜੋ ਅਜੇ ਆਉਣ ਵਾਲਾ ਹੈ, ਦੱਸਦਾ ਹਾਂ। ਮੈਂ ਆਖਦਾ ਹਾਂ, ‘ਮੇਰਾ ਮਕਸਦ ਕਾਇਮ ਰਹੇਗਾ, ਅਤੇ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਂ ਚਾਹਾਂਗਾ।’

11ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ; ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ, ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ; ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

12ਹੇ ਜ਼ਿੱਦੀ ਦਿਲ ਵਾਲਿਓ, ਮੇਰੀ ਸੁਣੋ, ਤੁਸੀਂ ਜਿਹੜੇ ਹੁਣ ਮੇਰੇ ਧਰਮ ਤੋਂ ਦੂਰ ਹੋ।

13ਮੈਂ ਆਪਣੇ ਧਰਮ ਨੂੰ ਨੇੜੇ ਲਿਆ ਰਿਹਾ ਹਾਂ, ਉਹ ਦੂਰ ਨਹੀਂ ਹੈ। ਅਤੇ ਮੇਰੀ ਮੁਕਤੀ ਵਿੱਚ ਦੇਰੀ ਨਹੀਂ ਹੋਵੇਗੀ। ਮੈਂ ਸੀਯੋਨ ਨੂੰ ਮੁਕਤੀ ਦਿਆਂਗਾ, ਇਸਰਾਏਲ ਲਈ ਮੇਰੀ ਸ਼ਾਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.