ਯਸ਼ਾਯਾਹ 46

ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ; ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ, ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ। ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ; ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।

Isaiah 46:7 (UKJV) They bear him upon the shoulder, they carry him, and set him in his place, and he stands; from his place shall he not remove: yea, one shall cry unto him, yet can he not answer, nor save him out of his trouble.

5ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਜਾਂ ਮੇਰੇ ਬਰਾਬਰ ਗਿਣੋਗੇ? ਤੁਸੀਂ ਮੇਰੀ ਤੁਲਨਾ ਕਿਸ ਨਾਲ ਕਰੋਗੇ ਕਿ ਅਸੀਂ ਉਸ ਵਰਗੇ ਹੋਈਏ?

6ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਉਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਦੇਵਤਾ ਬਣਾਉਂਦਾ ਹੈ, ਫੇਰ ਉਹ ਉਸ ਅੱਗੇ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ।

7ਉਹ ਇਸ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲੈ ਜਾਂਦੇ ਹਨ; ਉਹਨਾਂ ਨੇ ਇਸ ਨੂੰ ਇਸ ਦੀ ਥਾਂ ਤੇ ਸਥਾਪਿਤ ਕੀਤਾ, ਅਤੇ ਇਹ ਉੱਥੇ ਖੜ੍ਹਾ ਹੈ, ਉਸ ਥਾਂ ਤੋਂ ਇਹ ਹਿੱਲ ਨਹੀਂ ਸਕਦਾ। ਭਾਵੇਂ ਕੋਈ ਇਸ ਨੂੰ ਪੁਕਾਰਦਾ ਹੈ, ਇਹ ਜਵਾਬ ਨਹੀਂ ਦੇ ਸਕਦਾ; ਇਹ ਉਹਨਾਂ ਨੂੰ ਉਹਨਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।

8ਹੇ ਅਪਰਾਧੀਉ “ਇਹ ਯਾਦ ਰੱਖੋ, ਇਸ ਨੂੰ ਚੇਤੇ ਰੱਖੋ, ਇਸ ਨੂੰ ਦਿਲ ਵਿੱਚ ਰੱਖੋ!

9ਪੁਰਾਣੀਆਂ ਗੱਲਾਂ ਨੂੰ ਯਾਦ ਰੱਖੋ, ਜਿਹੜੀਆਂ ਬਹੁਤ ਪੁਰਾਣੀਆਂ ਹਨ; ਮੈਂ ਪਰਮੇਸ਼ਵਰ ਹਾਂ, ਅਤੇ ਹੋਰ ਕੋਈ ਨਹੀਂ ਹੈ; ਮੈਂ ਹੀ ਪਰਮੇਸ਼ਵਰ ਹਾਂ ਅਤੇ ਮੇਰੇ ਵਰਗਾ ਕੋਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.