ਯਸ਼ਾਯਾਹ 49

ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਰਗਾ ਬਣਾਇਆ, ਆਪਣੇ ਹੱਥ ਦੇ ਸਾਯੇ ਵਿੱਚ ਉਸ ਨੇ ਮੈਨੂੰ ਛੁਪਾ ਲਿਆ। ਉਸ ਨੇ ਮੈਨੂੰ ਇੱਕ ਚਮਕਦਾਰ ਤੀਰ ਬਣਾਇਆ ਅਤੇ ਮੈਨੂੰ ਆਪਣੇ ਤਰਕਸ਼ ਵਿੱਚ ਛੁਪਾਇਆ।

Isaiah 49:2 (UKJV) And he has made my mouth like a sharp sword; in the shadow of his hand has he hid me, and made me a polished shaft; in his quiver has he hid me;

1ਹੇ ਟਾਪੂਆਂ ਦੇ ਲੋਕੋ, ਮੇਰੀ ਗੱਲ ਸੁਣੋ; ਹੇ ਦੂਰ-ਦੁਰਾਡੇ ਦੀਓ ਕੌਮੋ, ਇਹ ਸੁਣੋ: ਮੇਰੇ ਜਨਮ ਤੋਂ ਪਹਿਲਾਂ ਯਾਹਵੇਹ ਨੇ ਮੈਨੂੰ ਬੁਲਾਇਆ ਸੀ; ਮੇਰੀ ਮਾਂ ਦੀ ਕੁੱਖ ਤੋਂ ਉਸ ਨੇ ਮੇਰਾ ਨਾਮ ਬੋਲਿਆ ਹੈ।

2ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਰਗਾ ਬਣਾਇਆ, ਆਪਣੇ ਹੱਥ ਦੇ ਸਾਯੇ ਵਿੱਚ ਉਸ ਨੇ ਮੈਨੂੰ ਛੁਪਾ ਲਿਆ। ਉਸ ਨੇ ਮੈਨੂੰ ਇੱਕ ਚਮਕਦਾਰ ਤੀਰ ਬਣਾਇਆ ਅਤੇ ਮੈਨੂੰ ਆਪਣੇ ਤਰਕਸ਼ ਵਿੱਚ ਛੁਪਾਇਆ।

3ਉਸ ਨੇ ਮੈਨੂੰ ਆਖਿਆ, ਹੇ ਇਸਰਾਏਲ, ਤੂੰ ਮੇਰਾ ਦਾਸ ਹੈ ਜਿਸ ਵਿੱਚ ਮੈਂ ਆਪਣਾ ਪਰਤਾਪ ਵਿਖਾਵਾਂਗਾ।

4ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ। ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ, ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.