ਯਸ਼ਾਯਾਹ 49

ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ। ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ, ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।

Isaiah 49:4 (UKJV) Then I said, I have laboured in vain, I have spent my strength for nothing, and in vain: yet surely my judgment is with the LORD, and my work with my God.

2ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਰਗਾ ਬਣਾਇਆ, ਆਪਣੇ ਹੱਥ ਦੇ ਸਾਯੇ ਵਿੱਚ ਉਸ ਨੇ ਮੈਨੂੰ ਛੁਪਾ ਲਿਆ। ਉਸ ਨੇ ਮੈਨੂੰ ਇੱਕ ਚਮਕਦਾਰ ਤੀਰ ਬਣਾਇਆ ਅਤੇ ਮੈਨੂੰ ਆਪਣੇ ਤਰਕਸ਼ ਵਿੱਚ ਛੁਪਾਇਆ।

3ਉਸ ਨੇ ਮੈਨੂੰ ਆਖਿਆ, ਹੇ ਇਸਰਾਏਲ, ਤੂੰ ਮੇਰਾ ਦਾਸ ਹੈ ਜਿਸ ਵਿੱਚ ਮੈਂ ਆਪਣਾ ਪਰਤਾਪ ਵਿਖਾਵਾਂਗਾ।

4ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ। ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ, ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।

5ਅਤੇ ਹੁਣ ਯਾਹਵੇਹ ਆਖਦਾ ਹੈ, ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ, ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ, ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,

6ਹਾਂ, ਉਹ ਆਖਦਾ ਹੈ, “ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ, ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ, ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.