ਯਸ਼ਾਯਾਹ 49

ਅਤੇ ਹੁਣ ਯਾਹਵੇਹ ਆਖਦਾ ਹੈ, ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ, ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ, ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,

Isaiah 49:5 (UKJV) And now, says the LORD that formed me from the womb to be his servant, to bring Jacob again to him, Though Israel be not gathered, yet shall I be glorious in the eyes of the LORD, and my God shall be my strength.

3ਉਸ ਨੇ ਮੈਨੂੰ ਆਖਿਆ, ਹੇ ਇਸਰਾਏਲ, ਤੂੰ ਮੇਰਾ ਦਾਸ ਹੈ ਜਿਸ ਵਿੱਚ ਮੈਂ ਆਪਣਾ ਪਰਤਾਪ ਵਿਖਾਵਾਂਗਾ।

4ਪਰ ਮੈਂ ਆਖਿਆ, ਮੈਂ ਵਿਅਰਥ ਮਿਹਨਤ ਕੀਤੀ ਹੈ। ਮੈਂ ਆਪਣੀ ਤਾਕਤ ਬੇਕਾਰ ਖਰਚ ਕੀਤੀ ਹੈ। ਫਿਰ ਵੀ ਜੋ ਮੇਰਾ ਹੱਕ ਹੈ, ਉਹ ਯਾਹਵੇਹ ਦੇ ਹੱਥ ਵਿੱਚ ਹੈ, ਅਤੇ ਮੇਰਾ ਇਨਾਮ ਮੇਰੇ ਪਰਮੇਸ਼ਵਰ ਦੇ ਕੋਲ ਹੈ।

5ਅਤੇ ਹੁਣ ਯਾਹਵੇਹ ਆਖਦਾ ਹੈ, ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ, ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ, ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,

6ਹਾਂ, ਉਹ ਆਖਦਾ ਹੈ, “ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ, ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ, ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।”

7ਇਹ ਹੈ ਜੋ ਯਾਹਵੇਹ ਆਖਦਾ ਹੈ, ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ, ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ, ਹਾਕਮਾਂ ਦੇ ਸੇਵਕ ਨੂੰ: “ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ, ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ, ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.