ਯਸ਼ਾਯਾਹ 49

ਇਹ ਹੈ ਜੋ ਯਾਹਵੇਹ ਆਖਦਾ ਹੈ, ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ, ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ, ਹਾਕਮਾਂ ਦੇ ਸੇਵਕ ਨੂੰ: “ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ, ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ, ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”

Isaiah 49:7 (UKJV) Thus says the LORD, the Redeemer of Israel, and his Holy One, to him whom man despises, to him whom the nation detests, to a servant of rulers, Kings shall see and arise, princes also shall worship, because of the LORD that is faithful, and the Holy One of Israel, and he shall choose you.

5ਅਤੇ ਹੁਣ ਯਾਹਵੇਹ ਆਖਦਾ ਹੈ, ਜਿਸ ਨੇ ਮੈਨੂੰ ਗਰਭ ਵਿੱਚੋਂ ਹੀ ਆਪਣਾ ਸੇਵਕ ਹੋਣ ਲਈ ਬਣਾਇਆ, ਤਾਂ ਜੋ ਯਾਕੋਬ ਨੂੰ ਆਪਣੇ ਕੋਲ ਵਾਪਸ ਲਿਆਵੇ ਅਤੇ ਇਸਰਾਏਲ ਨੂੰ ਆਪਣੇ ਕੋਲ ਇਕੱਠਾ ਕੀਤਾ ਜਾਵੇ, ਕਿਉਂਕਿ ਮੈਂ ਯਾਹਵੇਹ ਦੀ ਨਿਗਾਹ ਵਿੱਚ ਆਦਰਯੋਗ ਹਾਂ ਅਤੇ ਮੇਰਾ ਪਰਮੇਸ਼ਵਰ ਮੇਰੀ ਤਾਕਤ ਹੈ,

6ਹਾਂ, ਉਹ ਆਖਦਾ ਹੈ, “ਤੇਰੇ ਲਈ ਮੇਰਾ ਦਾਸ ਹੋਣ ਲਈ ਇਹ ਛੋਟੀ ਜਿਹੀ ਗੱਲ ਹੈ, ਕਿ ਤੂੰ ਯਾਕੋਬ ਦੀਆਂ ਗੋਤਾਂ ਨੂੰ ਉਠਾਉਂਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ, ਸਗੋਂ ਮੈਂ ਤੈਨੂੰ ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਵਾਂਗਾ, ਤਾਂ ਜੋ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੱਕ ਪਹੁੰਚੇ।”

7ਇਹ ਹੈ ਜੋ ਯਾਹਵੇਹ ਆਖਦਾ ਹੈ, ਇਸਰਾਏਲ ਦਾ ਮੁਕਤੀਦਾਤਾ ਅਤੇ ਪਵਿੱਤਰ ਪੁਰਖ, ਉਸ ਨੂੰ ਜੋ ਕੌਮ ਦੁਆਰਾ ਤੁੱਛ ਜਾਣਿਆ ਜਾਂਦਾ ਅਤੇ ਨਫ਼ਰਤ ਕੀਤੀ ਗਈ ਸੀ, ਹਾਕਮਾਂ ਦੇ ਸੇਵਕ ਨੂੰ: “ਰਾਜੇ ਤੈਨੂੰ ਵੇਖਣਗੇ ਅਤੇ ਖੜੇ ਹੋਣਗੇ, ਸਰਦਾਰ ਵੇਖਣਗੇ ਅਤੇ ਮੱਥਾ ਟੇਕਣਗੇ, ਯਾਹਵੇਹ ਦੇ ਕਾਰਨ, ਜੋ ਵਫ਼ਾਦਾਰ ਹੈ, ਇਸਰਾਏਲ ਦੇ ਪਵਿੱਤਰ ਪੁਰਖ, ਜਿਸ ਨੇ ਤੈਨੂੰ ਚੁਣਿਆ ਹੈ।”

8ਇਹੀ ਹੈ ਜੋ ਯਾਹਵੇਹ ਆਖਦਾ ਹੈ: “ਮਨਭਾਉਂਦੇ ਸਮੇਂ ਵਿੱਚ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੁਕਤੀ ਦੇ ਦਿਨ ਵਿੱਚ ਮੈਂ ਤੇਰੀ ਸਹਾਇਤਾ ਕਰਾਂਗਾ; ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਲੋਕਾਂ ਲਈ ਇੱਕ ਨੇਮ ਬਣਾਵਾਂਗਾ, ਦੇਸ ਨੂੰ ਮੁੜ ਬਹਾਲ ਕਰਾਂਗਾ ਅਤੇ ਉਸ ਦੀ ਵਿਰਾਨ ਵਿਰਾਸਤ ਨੂੰ ਦੁਬਾਰਾ ਸੌਪਾਂਗਾ,

9ਕੈਦੀਆਂ ਨੂੰ ਆਖ, ‘ਬਾਹਰ ਆ ਜਾਓ!’ ਅਤੇ ਜਿਹੜੇ ਹਨੇਰੇ ਵਿੱਚ ਹਨ, ‘ਅਜ਼ਾਦ ਹੋ ਜਾਓ!’ “ਉਹ ਸੜਕਾਂ ਦੇ ਕਿਨਾਰੇ ਚਰਨਗੇ ਅਤੇ ਹਰ ਬੰਜਰ ਪਹਾੜੀ ਉੱਤੇ ਚਰਾਗਾਹ ਲੱਭਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.