ਯਸ਼ਾਯਾਹ 51

ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ, ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ। ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ, ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ। ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।

Isaiah 51:3 (UKJV) For the LORD shall comfort Zion: he will comfort all her waste places; and he will make her wilderness like Eden, and her desert like the garden of the LORD; joy and gladness shall be found therein, thanksgiving, and the voice of melody.

1“ਹੇ ਧਰਮ ਉੱਤੇ ਚੱਲਣ ਵਾਲਿਓ, ਮੇਰੀ ਸੁਣੋ! ਹੇ ਯਾਹਵੇਹ ਨੂੰ ਭਾਲਣ ਵਾਲਿਓ: ਉਸ ਚੱਟਾਨ ਵੱਲ ਜਿੱਥੋਂ ਤੁਸੀਂ ਕੱਢੇ ਗਏ, ਅਤੇ ਉਸ ਖਦਾਨ ਦੇ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ;

2ਆਪਣੇ ਪਿਤਾ ਅਬਰਾਹਾਮ ਵੱਲ ਵੇਖੋ, ਅਤੇ ਸਾਰਾਹ ਵੱਲ, ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਜਦੋਂ ਮੈਂ ਉਸਨੂੰ ਬੁਲਾਇਆ ਤਾਂ ਉਹ ਇੱਕ ਹੀ ਆਦਮੀ ਸੀ, ਅਤੇ ਉਹ ਨੂੰ ਬਰਕਤ ਦਿੱਤੀ ਅਤੇ ਉਹ ਨੂੰ ਵਧਾਇਆ।

3ਯਾਹਵੇਹ ਜ਼ਰੂਰ ਸੀਯੋਨ ਨੂੰ ਦਿਲਾਸਾ ਦੇਵੇਗਾ, ਅਤੇ ਉਹ ਦੇ ਸਾਰੇ ਖੰਡਰਾਂ ਨੂੰ ਤਰਸ ਨਾਲ ਵੇਖੇਗਾ। ਉਹ ਉਸ ਦੇ ਮਾਰੂਥਲਾਂ ਨੂੰ ਅਦਨ ਵਰਗਾ, ਉਸ ਦੀਆਂ ਉਜਾੜਾਂ ਨੂੰ ਯਾਹਵੇਹ ਦੇ ਬਾਗ਼ ਵਰਗਾ ਬਣਾ ਦੇਵੇਗਾ। ਖੁਸ਼ੀ ਅਤੇ ਅਨੰਦ ਉਸ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਤੇ ਭਜਨ ਗਾਉਣ ਦੀ ਆਵਾਜ਼।

4“ਹੇ ਮੇਰੇ ਲੋਕੋ, ਮੇਰੀ ਗੱਲ ਸੁਣੋ। ਹੇ ਮੇਰੀ ਕੌਮ, ਮੇਰੀ ਸੁਣ: ਸਿੱਖਿਆ ਮੇਰੇ ਵੱਲੋਂ ਦਿੱਤੀ ਜਾਵੇਗੀ। ਮੇਰਾ ਨਿਆਂ ਕੌਮਾਂ ਲਈ ਚਾਨਣ ਹੋਵੇਗਾ।

5ਮੇਰੀ ਧਾਰਮਿਕਤਾ ਤੇਜ਼ੀ ਨਾਲ ਨੇੜੇ ਆਉਂਦੀ ਹੈ, ਮੇਰੀ ਮੁਕਤੀ ਰਾਹ ਵਿੱਚ ਹੈ, ਅਤੇ ਮੇਰੀ ਬਾਂਹ ਕੌਮਾਂ ਨੂੰ ਨਿਆਂ ਦੇਵੇਗੀ। ਟਾਪੂ ਮੇਰੇ ਵੱਲ ਵੇਖਣਗੇ ਅਤੇ ਮੇਰੀ ਬਾਂਹ ਦੀ ਆਸ ਨਾਲ ਉਡੀਕ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.